Notice Regarding Clearance of Dues   Click here       Notice Regarding Remedial Classes for students appearing in Reappear Examination   Click here       Athletics Meet 2023-2024   Click here      
logo logo logo
Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

Events at Sant Baba Bhag Singh University

ਸਰਬ ਭਾਰਤੀ ਅੰਤਰ ਯੂਨੀਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ਵਿਚੋਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੀ ਫੁੱਟਬਾਲ ਟੀਮ ਨੇ ਹਾਸਲ ਕੀਤਾ ਦੂਜਾ ਸਥਾਨ
ਸਰਬ ਭਾਰਤੀ ਅੰਤਰ ਯੂਨੀਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ਵਿਚੋਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੀ ਫੁੱਟਬਾਲ ਟੀਮ ਨੇ ਹਾਸਲ ਕੀਤਾ ਦੂਜਾ ਸਥਾਨ ਅਤਿ ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ (ਦੂਜੇ ਚਾਂਸਲਰ) ਦੇ ਆਸ਼ੀਰਵਾਦ, ਸੰਤ ਬਾਬਾ ਸਰਵਣ ਸਿੰਘ ਜੀ (ਚਾਂਸਲਰ) ਦੀ ਪ੍ਰੇਰਣਾ ਅਤੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਜੀ ਦੀ ਅਗਵਾਈ ਹੇਠ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੀ ਫੁੱਟਬਾਲ ਟੀਮ ਨੇ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ।ਇਹ ਚੈਂਪੀਅਨਸ਼ਿਪ ਮਹਾਤਮਾ ਗਾਂਧੀ ਯੂਨੀਵਰਸਿਟੀ, ਕੋਟਾਯਮ, ਕੇਰਲਾ ਵਿਖੇ ਆਯੋਜਿਤ ਕੀਤੀ ਗਈ ਸੀ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤੀ ਪੱਧਰ ‘ਤੇ ਇਹ ਗੌਰਵਮਈ ਜਿੱਤ ਹਾਸਿਲ ਕੀਤੀ ਗਈ ਹੈ।ਯੂਨੀਵਰਸਿਟੀ ਦੀ ਫੁੱਟਬਾਲ ਟੀਮ ਪਿੱਛਲੇ ਸਮੇਂ ਤੋਂ ਲਗਾਤਾਰ ਨਵੇਂ ਮੁਕਾਮ ਹਾਸਲ ਕਰਦੀ ਆ ਰਹੀ ਹੈ। ਜਿਸ ਸਦਕਾ ਯੂਨੀਵਰਸਿਟੀ ਨੇ ਰਾਜ ਅਤੇ ਰਾਸ਼ਟਰੀ ਪੱਧਰ ਉੱਪਰ ਆਪਣੀ ਪਛਾਣ ਸਥਾਪਿਤ ਕੀਤੀ ਹੈ।
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ "ਮਹਿਲਾ ਸਸ਼ਕਤੀਕਰਨ" ਸਿਰਲੇਖ ਵਾਲੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ
ਸਤਿਕਾਰਯੋਗ ਸੰਤ ਬਾਬਾ ਦਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ ਅਤੇ ਸਾਡੇ ਚਾਂਸਲਰ ਸੰਤ ਬਾਬਾ ਸਰਵਣ ਸਿੰਘ ਜੀ ਦੀ ਸੁਮੱਤ ਬਖਸ਼ਿਸ਼ ਨਾਲ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਮਾਣਯੋਗ ਅਤੇ ਗਤੀਸ਼ੀਲ ਵਾਈਸ ਚਾਂਸਲਰ ਪ੍ਰੋ. (ਡਾ.) ਧਰਮਜੀਤ ਸਿੰਘ ਪਰਮਾਰ ਦੀ ਯੋਗ ਅਗਵਾਈ ਹੇਠ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਵਿਦਿਆਰਥਣਾਂ ਦੇ ਸਸ਼ਕਤੀਕਰਨ ਲਈ ਪਲੇਸਮੈਂਟ ਓਰੀਐਂਟਿਡ ਟ੍ਰੇਨਿੰਗ ਅਤੇ ਹੁਨਰ ਵਿਕਾਸ ਪ੍ਰੋਗਰਾਮ ਦਾ ਆਯੋਜਨ ਕਰਕੇ ਇੱਕ ਵਿਲੱਖਣ ਸਮਾਜਿਕ ਪਹਿਲਕਦਮੀ ਕੀਤੀ ਹੈ। MHRD/MoE ਇਨੋਵੇਸ਼ਨ ਸੈੱਲ ਐਸ.ਬੀ.ਬੀ.ਐਸ.ਯੂ. ਦੀ ਤਰਜ਼ 'ਤੇ, ਆਈ.ਕਿਊ.ਏ.ਸੀ ਦੀ ਸਰਪ੍ਰਸਤੀ ਹੇਠ ਅਤੇ ਆਈ.ਸੀ.ਟੀ ਅਕੈਡਮੀ, ਮੈਰੀਕੋ ਦੇ ਸਹਿਯੋਗ ਨਾਲ "ਸਸ਼ਕਤੀਕਰਨ ਮਹਿਲਾ ਗ੍ਰੈਜੂਏਟ ਪ੍ਰੋਗਰਾਮ" ਸਿਰਲੇਖ ਵਾਲਾ ਸਿਖਲਾਈ ਪ੍ਰੋਗਰਾਮ 07/12/2021 ਨੂੰ ਆਯੋਜਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੇ ਅਨੁਸਾਰ ਐਸ.ਬੀ.ਬੀ.ਐਸ.ਯੂ. ਅੰਤਿਮ ਸਾਲ ਦੀ ਵਿਦਿਆਰਥਣਾਂ ਲਈ "ਡੇਟਾ ਵਿਸ਼ਲੇਸ਼ਣ" ਵਿਸ਼ੇ ਤੇ 75 ਘੰਟੇ ਦੀ ਸਿਖਲਾਈ ਦੀ ਮੇਜ਼ਬਾਨੀ ਕਰੇਗਾ।